ਰੱਖੜੀ ਕੋਈ ਡੋਰੀ ਨਹੀਂ , ਤੰਦਾਂ ਨੇ ਪਿਆਰ ਦੀਆ | ਪੱਗਾਂ ਨਾਲ ਜਿਨ੍ਹਾਂ ਭੈਣਾਂ ਨੂੰ ਮੋਹ ਹੋਵੇ , ਭਰਾਵਾਂ ਲਈ ਜਾਨ ਵੀ ਵਾਰ ਦੀਆ | ਰਿਸ਼ਤਿਆਂ ਦੀ ਕਿਤੇ ਡੋਰ ਨਾ ਟੁੱਟੇ , ਭੈਣਾਂ ਜਿੱਤ ਕੇ ਵੀ ਹਾਰ ਦੀਆ | ਰੱਖੜੀ ਬੰਨ੍ਹਾਉਣੀ ਸਿਰਫ ਰਸਮ ਹੀ ਨਹੀਂ , ਜਿੰਮੇਵਾਰੀਆਂ ਨੇ ਔਰਤ ਦੇ ਸਤਿਕਾਰ ਦੀਆ| ਰੌਣਕ ਹੁੰਦੀਆਂ ਭੈਣਾਂ ਘਰ ਦੀ , ਵੇਹੜੇ ਵਿਚ ਮਹਿਕਾਂ ਖਿਲਾਰ ਦੀਆ | ਰਿਸ਼ਤਿਆਂ ਦੀ ਕਿਤੇ ਡੋਰ ਨਾ ਟੁੱਟੇ , ਭੈਣਾਂ ਜਿੱਤ ਕੇ ਵੀ ਹਾਰ ਦੀਆ | ਭੈਣਾਂ ਬਿਨ ਭਾਈ ਕੁਝ ਨਹੀਂ ਹੁੰਦੇ , ਭੈਣਾਂ ਰਿਸ਼ਤਿਆਂ ਨੂੰ ਪਸਾਰ ਦੀਆ ਜਿਨ ਭੈਣਾਂ ਦੇ ਵੀਰ ਨਹੀਂ ਹੁੰਦੇ , ਇਕਾਂਤ ਵਿਚ ਵਿਰਲਾਪ ਦੀਆ | ਰਿਸ਼ਤਿਆਂ ਦੀ ਕਿਤੇ ਡੋਰ ਨਾ ਟੁੱਟੇ , ਭੈਣਾਂ ਜਿੱਤ ਕੇ ਵੀ ਹਾਰ ਦੀਆ | ਆਪਣੇ ਹੀ ਆਪਣੇ ਨੂੰ ਨੋਚਣ ਲੱਗ ਪਏ ਗੱਲਾਂ ਨਾ ਰਹੀਆਂ ਇਤਬਾਰ ਦੀਆ | ਅਪਾਹਜ ਸੋਚ ਖਤਮ ਕਰਨ ਦੇ ਉਪਰਾਲੇ ਕਰ , ਰਿਸ਼ਤਿਆਂ ਦੀ ਕਿਤੇ ਡੋਰ ਨਾ ਟੁੱਟੇ , ਭੈਣਾਂ ਜਿੱਤ ਕੇ ਵੀ ਹਾਰ ਦੀਆ | 'ਲੱਧੜ'ਨਾ ਖਬਰਾਂ ਛਪਣ ਬਲਾਤਕਾਰ ਦੀਆ |